ਵੀਡੀਓ ਦਿਲ ਦਹਿਲਾ ਦੇਣ ਵਾਲੀ, ਸੜਕ 'ਤੇ ਚਲ ਰਹੀ ਇਸ ਨਨ੍ਹੀ ਬੱਚੀ ਨੂੰ ਪੈ ਗਏ ਅਵਾਰਾ ਕੁੱਤੇ |OneIndia Punjabi

2023-12-15 1

ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਕੁੱਤੇ ਚਾਰ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਰਹੇ ਹਨ ਤੇ ਖਿੱਚ ਕੇ ਲੈ ਜਾ ਰਹੇ ਹਨ। ਇਹ ਵੀਡੀਓ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਲੜਕੀ ਗਲੀ ਵਿੱਚ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਘੜੀਸ ਕੇ ਪਲਾਟ ਵਿੱਚ ਲੈ ਗਏ। ਜਿੱਥੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਹੁੰਚੇ ਤਾਂ ਕੁੱਤੇ ਲੜਕੀ ਨੂੰ ਪਲਾਟ ਵਿੱਚ ਛੱਡ ਕੇ ਭੱਜ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
.
The video is heart-wrenching, this little girl walking on the road was attacked by stray dogs.
.
.
.
#punjabnews #ludhiananews #dog

Videos similaires